sohi saab

sohi saab

Share

about punjab information

14/04/2026

ਆਹ ਕਹਿੰਦੇ 4 ਵਾਰ ਪਹਿਲਾ ਆ ਚੁੱਕਾ ਕਾਨੂੰਨ,ਉਪਰੋਂ ਪਾਸ ਨੀ ਹੁੰਦਾ।।ਆਹ ਨੀ ਰੁੱਕਦਾ ਹੁਣ, ਲਾਤੇ ਪੱਕੇ ਜਿੰਦੇ : CM ਮਾਨ।।ਵਿਰੋਧੀਆਂ ਕਹਿੰਦੇ ਡਿਬੇਟ ਕਰਵਾ ਲਓ।।ਜਦੋਂ ਇਹ ਕਾਨੂੰਨ ਬਣਾਉਂਦੇ ਸੀ ਕਿੰਨੀਆਂ ਕੁ ਡਿਬੇਟ ਕਰਵਾਉਂਦੇ ਸੀ, ਅਸੀ ਕਮਲੇ ਆ ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ ਸਾਬ

14/04/2026

ਮੈਂ ਇੱਕ ਮਹਾਂਵੀਰ, ਪਰ ਯੁੱਧ ਨਹੀਂ ਸੀ ਲੜ੍ਹਦਾ !
ਮੁੱਖ ਮੰਤਰੀ ਦੀ ਰੈਲੀ ਵਿੱਚ ਮੈਂ ਰੇੜੀ ਤੇ ਜਾ ਖੜ੍ਹਦਾ!🤣

ਗੰਨੇ ਦਾ ਜੂਸ (20ਰੁਪਏ)ਉਹ ਵੀ ਮੁਫ਼ਤ ਦਾ, ਮੈਂ ਬੜੀ ਰੀਝ ਨਾਲ ਪੀਤਾ!
ਲੱਗਿਆ ਜਿੱਦਾਂ ਕਮਜ਼ੋਰੀ ਸੀ ਤਾਂ ਹੀ ਤਾਂ ਮੈਂ ਇਦਾਂ ਕੀਤਾ !🤣

ਪੈਸੇ ਜਦੋਂ ਮੰਗੇ ਉਸਨੇ ਤਾਂ ਮੇਰਾ ਗਿਆ ਹੱਥ ਸੀ ਚੁੱਕਿਆ!
ਪਰ ਫਿਰ ਸੋਸ਼ਲ ਮੀਡੀਆ ਉੱਤੇ ਗਿਆ ਭੇਦ ਖੁੱਲ੍ਹਿਆ!🤣

ਕੁੱਤੇ ਖਾਣੀ ਹੋਈ ਬਹੁਤ, ਰਹੇ ਰੱਬ ਦਾ ਨਾਮ!
ਨੌਕਰੀ ਵੀ ਗਈ, ਹੁਣ ਘਰ ਬੈਠ ਕੇ ਕਰਾਂ ਆਰਾਮ! 🤣

ਇੱਕ ਪੁਲਿਸ ਅਧਿਕਾਰੀ ਜਿਸ ਨੇ ਮੁਫ਼ਤ ਜੂਸ ਪੀ ਕੇ ਰੇਹੜੀ ਵਾਲੇ ਨੂੰ ਕੁੱਟਿਆ ਤੇ ਨੌਕਰੀ ਤੋਂ ਹਟਾ ਦਿੱਤਾ ਗਿਆ! ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ ਸਾਬ

12/04/2026

ਇਹ ਫੋਟੋ DMCHਲੁਧਿਆਣਾ ਹਸਪਤਾਲ ਦੀ ਕੱਲ ਰਾਤ ਸਵਾ ਦਸ ਵਜੇ ਦੀ ਹੈ,ਰਾਤ ਢਾਈ ਵਜੇ ਤੱਕ ਬੈਠਣਾ ਪਿਆ ਜਨਰਲ OPD ਚ ਦਵਾਈ ਲੈਣ ਲਈ*ਮੈਨੇਜਮੈਂਟ ਕੋਈ ਹੱਲ ਕੱਢੇ,ਮੰਨ ਲਓ ਡਾਕਟਰ ਅਜੀਤ ਸੂਦ ਦੇ ਪੇਸ਼ੈਂਟ ਜ਼ਿਆਦਾ ਹਨ ਡਾਕਟਰ ਵੀ ਟੌਪ ਦੇ ਹਨ ਉਹ ਜਨਰਲ OPD ਵਾਲੇ ਦਿਨ ਦਸ ਵਜੇ ਬੈਠਣ,ਉਹ ਸ਼ਾਮ 6ਵਜੇ ਆਉਂਦੇ ਹਨ ਕੱਲ353ਨੰਬਰ ਤੱਕ ਤਾਂ ਮੈਨੂੰ ਪਤਾ ਅੱਗੇ ਵੀ ਹੋ ਸਕਦੇ ਹਨ,ਇਨੇ ਮਰੀਜ਼ਾਂ ਚੈਕ ਕਰਨ ਲਈ ਟਾਈਮ ਤਾਂ ਲੱਗੇਗਾ ਹੀ, ਤਾਂ ਹੀ ਰਾਤ ਲੰਘ ਜਾਂਦੀ ਹੈ, ਡਾਕਟਰ ਸੂਦ ਸਾਹਿਬ ਨੂੰ ਵੀ ਔਖਾ ਸਾਰੀ ਰਾਤ ਜਾਗਦੇ ਰਹਿਣਾ,ਮੈਨੇਜਮੈਂਟ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ,ਪੋਸਟ ਰਾਹੀਂ ਮੈਨੇਜਮੈਂਟ ਨੂੰ ਬੇਨਤੀ ਕੋਈ ਹੱਲ ਕੱਢੋ,ਰਾਤ ਦੋ ਵਜੇ ਕੋਈ ਕਿਧਰ ਜਾਵੇ,ਹੋਟਲ ਬੁੱਕ ਸਨ *ਕੁਝ ਲੋਕ ਸਾਹਮਣੇ ਪਾਰਕ ਚ ਪਏ,ਇਕੱਠ ਤਾਂ ਹੁੰਦਾ ਇਲਾਜ ਠੀਕ ਹੈ ਚਾਹੇ ਪੈਸੇ ਲੱਗਦੇ ਹਨ*ਮੇਰੀ ਪੋਸਟ ਮੈਨੇਜਮੈਂਟ ਤੱਕ ਜਾਵੇ ਤਾਂ ਉਨਾਂ ਬੇਨਤੀ ਕਿ ਕੋਈ ਹੱਲ ਕੱਢੋ*ਪਹਿਲਾਂ ਡਾਕਟਰ ਇਕ ਦਿਨ ਘਰੇ ਦੇਖਦੇ ਸੀ, ਮੈਨੇਜਮੈਂਟ ਨੇ ਇਹ ਰੋਕ ਲਾ ਦਿੱਤੀ ਹੈ*ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ

Photos from sohi saab 's post 12/04/2026

ਇੱਕ ਮਿੰਟ ਦਾ
ਗੁੱਸਾ ਜ਼ਿੰਦਗ਼ੀ
ਰੋਲਤੀ
🇯🇵ਬਿਹਾਰ ਦੀ ਮਿੱਟੀ ਨੇ ਫਿਰ ਇੱਕ ਦਰਦਨਾਕ ਕਹਾਣੀ ਨੂੰ ਜਨਮ ਦਿੱਤਾ!

🇯🇵ਇੱਕ ਮਾਮੂਲੀ ਜਿਹਾ ਝਗੜਾ ਜੋ ਸ਼ਾਇਦ ਦੋ ਸ਼ਬਦਾਂ ਨਾਲ ਮੁੱਕ ਸਕਦਾ ਸੀ! ਉਹ ਦੋ ਘਰਾਂ ਦੇ ਚਿਰਾਗ ਬੁਝਾ ਗਿਆ !

🇯🇵ਦਿਨ ਦਿਹਾੜੇ ਚੌਰਾਹੇ ਤੇ ਗੁੱਸੇ ਦੀ ਅੰਨੀ ਅੱਗ ਵਿੱਚ ਰਵੀ ਚੌਹਾਨ ਨੇ ਨਬੀ ਹਸਨ ਗਲਾ ਵੱਢ ਦਿੱਤਾ! ਉਹ ਪਲ ਸਿਰਫ਼ ਇੱਕ ਜ਼ੁਰਮ ਨਹੀਂ ਸੀ! ਉਹ ਇੱਕ ਪਰਿਵਾਰ ਦੀ ਦੁਨੀਆ ਉਜਾੜਨ ਦਾ ਵਾਲਾ ਫ਼ੈਸਲਾ ਸੀ!ਪਰ ਕਹਾਣੀ ਇੱਥੇ ਖ਼ਤਮ ਨਹੀਂ ਹੋਈ !

🇯🇵ਖ਼ੂਨ ਦੇਖ ਕੇ ਭੜਕੀ ਭੀੜ ਨੇ ਇੰਨਸਾਫ਼ ਨਹੀਂ ਕੀਤਾ ਸਗੋਂ ਹੋਰ ਖੂਨ ਵਗਾ ਦਿੱਤਾ! ਰਵੀ ਚੌਹਾਨ ਨੂੰ ਵੀ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ! ਇੱਕ ਗਲਤੀ ਨੇ ਦੋ ਜਾਨਾਂ ਲੈ ਲਈਆਂ, ਅਤੇ ਪਿੱਛੇ ਛੱਡ ਗਈਆਂ ਰੋਂਦੀਆਂ ਮਾਵਾਂ ,ਸੁੰਨੀਆਂ ਅੱਖਾਂ ਵਾਲੀਆਂ ਪਤਨੀਆਂ, ਬੇਸਹਾਰਾ ਬੱਚੇ !

🇯🇵ਕਿਸੇ ਨੇ ਨਹੀਂ ਸੋਚਿਆ ਕਿ ਇਸ ਗੁੱਸੇ ਦਾ ਅੰਤ ਕੀ ਹੋਵੇਗਾ! ਕਿਸੇ ਨੇ ਇੱਕ ਪਲ ਲਈ ਵੀ ਆਪਣੇ ਘਰ ਬੈਠੇ ਉਡੀਕਦੇ ਚਿਹਰਿਆਂ ਨੂੰ ਯਾਦ ਨਹੀਂ ਕੀਤਾ!

🇯🇵ਜੇ ਉਸ ਵੇਲੇ ਰਵੀ ਆਪਣੇ ਬੱਚਿਆਂ ਦੀ ਮੁਸਕਰਾਹਟ ਬਾਰੇ ਸੋਚ ਲੈਂਦਾ! ਜੇ ਇੱਕ ਪਲ ਲਈ ਵੀ ਦਿਲ ਵਿੱਚ ਠੰਡ ਪਾ ਲੈਂਦਾ ਤਾਂ ਸ਼ਾਇਦ ਅੱਜ ਦੋਵੇਂ ਘਰਾਂ ਵਿੱਚ ਚਿਰਾਗ ਜਗਦੇ ਹੁੰਦੇ ਨਾ ਕਿ ਚਿਤਾਵਾਂ ਸੜਦੀਆਂ ਹੁੰਦੀਆਂ!

🇯🇵ਨਫ਼ਰਤ ਦੀ ਅੱਗ ਕਦੇ ਇੱਕ ਹੀ ਘਰ ਨਹੀਂ ਸਾੜਦੀ! ਇਹ ਹੌਲੀ- ਹੌਲੀ ਸਭ ਕੁੱਝ ਖ਼ਾਕ ਕਰ ਦਿੰਦੀ ਹੈ! ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਗੁੱਸਾ ਇੱਕ ਪਲ ਦਾ ਹੁੰਦਾ ਹੈ ਪਰ ਉਸਦੇ ਨਤੀਜੇ ਸਾਰੀ ਉਮਰ ਰਵਾਉਂਦੇ ਨੇ! ਕੀ ਮਿਲਿਆ 2 ਪਰਵਾਰ ਖੱਤਮ ਕਰਤ ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ

11/04/2026

ਲੋਕ ਕਦੇ ਕਿਸੇ
ਦਾ ਕੰਮ ਦੇਖ ਕੇ
ਰਾਜ਼ੀ ਨਹੀਂ ਹੁੰਦੇ
ਲੋਕਾਂ ਦਾ ਆਪਣਾ ਸੋਚ ਵਿਚਾਰ ਹੈਡੇਅਰੀ ਕਰੀ ਨੂੰ ਕੁਝ ਹੀ ਸਮਾਂ ਹੋਇਆ ਸੀ। ਦੁੱਧ ਵਧੀਆ ਹੋਣ ਕਰਕੇ ਗਾਹਕ ਵੀ ਪੈਂਦਾ ਸੀ। ਪਰ ਕਈਆਂ ਤੋਂ ਦੇਖ ਕੇ ਜਰ ਨਾ ਹੋਇਆ। ਬਰਾਬਰੀ ਤਾਂ ਹੋਈ ਨਾ ਬਦਨਾਮੀ ਸ਼ੁਰੂ ਕਰਤੀ ਜਦੋਂ ਇਸ ਚੀਜ਼ ਤੋਂ ਵੀ ਕੁਝ ਨਾ ਹੋਇਆ ਇਹ ਜਾਦੂ ਟੂਣੇ ਕਰਨ ਲੱਗ ਗਏ। ਮੈਂ ਵਹਿਮ ਭਰਮ ਨੂੰ ਮੰਨਦਾ ਨਹੀਂ ਸੀ ਪਰ ਮੈਂ ਇਹ ਚੀਜ਼ ਨੂੰ ਪ੍ਰਮੋਟ ਵੀ ਨਹੀਂ ਕਰਦਾ। ਕਹਿੰਦੇ ਨੇ ਜਿਸ ਤਨ ਲੱਗੀਆਂ ਸੋ ਜਾਣੇ। ਪਹਿਲੋਂ ਸਰੋਂ ਸਿੱਟੀ ਗਈ । ਮੇਰਾ ਪੈਰ ਟੁੱਟਿਆ ਦੂਜੀ ਵਾਰ ਬਦਾਮ ਦੱਬੇ ਗਏ ਇੱਟਾਂ ਚ ਉਹੀ ਪੈਰ ਦੁਆਰੋ ਫਿਰ ਸੱਜੇ ਪਾਸੇ ਦੀ ਟੁੱਟਿਆ। ਫਿਰ ਇੱਥੇ ਵੀ ਬੱਸ ਨਾ ਹੋਈ ਅੱਗੇ ਅੰਦਰ ਡਰਮਤ ਧੋ ਕੇ ਗਏ ਰਾਤ ਨੂੰ ਸਵੇਰੇ ਜਦੋਂ ਡੇਅਰੀ ਦਾ ਸ਼ਟਰ ਚੱਕਿਆ। ਕੀ ਦੇਖਿਆ ਡਰਮ ਖੂਨ ਨਾਲ ਭਰੇ ਪਏ ਨੇ ਉਦੋਂ ਦੁਬਾਰਾ ਫਿਰ ਮੇਰਾ ਐਕਸੀਡੈਂਟ ਹੋਇਆ। ਘਰਵਾਲੀ ਜਵਾਕ ਮਾਂ ਬਹੁਤ ਜਿਆਦੇ ਬਿਮਾਰ ਹੋਈ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਕੱਟੇ ਹੋਏ ਬਾਲ ਗੱਲੇ ਚੋਂ ਮਿਲੇ । ਮੇਰੀ ਮਾਂ ਦੀ ਡੈਥ ਹੋਈ ਹੋਇਆ ਤਾਂ ਹੋਰ ਬਹੁਤ ਕੁਝ। ਪਰ ਜਿਨ੍ਹਾਂ ਨੇ ਕਰਿਆ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਹਾਸਲ ਹੋਇਆ ਜਿਨਾਂ ਵੀ ਤੁਸੀਂ ਕਰਿਆ ਕੁਝ ਤਾਂ ਮਿਲਿਆ ਹੋ। ਮੇਰੀ ਬਰਬਾਦੀ ਕਰਕੇ ਇਕੱਲਾ ਸਕੂਨ ਹੀ ਮਿਲਿਆ ਸ਼ਾਬਾਸ਼ ਤੁਹਾਡੇ । ਕਰਨ ਤੇ ਕਰਾਉਣ ਵਾਲਿਆਂ ਤੇ ਸਾਡਾ ਤਾਂ ਉਹ ਵਾਹਿਗੁਰੂ ਰਾਖਾ ਅੱਜ ਵੀ ਡੇਅਰੀ ਤੇ ਬੈਠੇ ਆਂ ਕੁਝ ਗੱਲਾਂ ਚੇਂਜ ਹੋਈਆਂ ਨੇ ਪਰ ਮਹਾਰਾਜ ਕਰੂ ਸੈਟ ਕਹਾਣੀ ।🙏 ਸਤਿ ਸ੍ਰੀ ਅਕਾਲ🙏 ਜੀ🌹😊👏💕🙏 ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ ਸਾਬ

11/04/2026

ਪੱਕੀ ਉਸਾਰੀ ਦਾ ਮਿਸਤਰੀ ਉਹਦੇ ਨਾਲ ਦਾ ਨੇੜੇ-ਤੇੜੇ ਪਿੰਡਾਂ ਚ ਨਹੀਂ ਸੀ, ਉਹ ਜਿੱਥੇ ਵੀ ਘਰ ਬਣਾਉਂਦਾ ਰੀਝਾਂ ਲਾ ਦਿੰਦਾ ਸੀ, ਪਰ ਇੱਕ ਵੱਡਾ ਨੁਕਸ ਸੀ ਸ਼ਰਾਬ ਬਹੁਤ ਪੀਂਦਾ ਸੀ, ਸਾਮ ਨੂੰ ਪੂਰਾ ਟੁੰਨ ਹੁੰਦਾ ਸੀ, ਪਹਿਲੀ ਵਾਰ ਮਿਲਣ ਵਾਲੇ ਨੂੰ ਤਾਂ ਇੰਝ ਲੱਗਦਾ ਸੀ ਬਈ... ਇਹ ਸਵੇਰੇ ਕੰਮ 'ਤੇ ਨਹੀਂ ਜਾਂਦਾ, ਪਰ ਉਹ ਸਾਜਰੇ ਹੀ ਤਿਆਰ-ਬਰ-ਤਿਆਰ ਹੁੰਦਾ ਸੀ।

ਕੰਮ ਪ੍ਰਤੀ ਪੂਰਾ ਇਮਾਨਦਾਰ ਸੀ, ਬੇਸ਼ੱਕ ਉਨ੍ਹਾਂ ਵੇਲਿਆਂ 'ਚ ਪਿੰਡਾਂ 'ਚ ਠੇਕੇਦਾਰੀ ਸਿਸਟਮ ਨਹੀਂ ਆਇਆ ਸੀ, ਸਿਰਫ ਦਿਹਾੜੀ ਚੱਲਦੀ ਸੀ ਉਹ ਪੂਰਾ ਤਨ ਮਨ ਲਾਕੇ ਕੰਮ ਕਰਦਾ ਸੀ, ਕੰਮ ਕਰਵਾਉਣ ਵਾਲਿਆਂ ਨੂੰ ਪੂਰੀ ਤਸੱਲੀ ਹੁੰਦੀ ਸੀ।

ਵਿਆਹ ਹੋਇਆ ਪੂਰਾ ਖੁਸ਼ ਸੀ, ਪਰ ਵਹੁਟੀ ਬਹੁਤ ਜ਼ਿਆਦਾ ਅੜਬ ਸੀ, ਹਰ ਵੇਲੇ ਵੱਢੂ ਖਾਉ ਕਰਦੀ ਰਹਿੰਦੀ ਸੀ, ਹੁਣ ਅੱਗੇ ਨਾਲੋਂ ਜਿਆਦਾ ਪੀਣ ਲੱਗ ਪਿਆ ਸੀ, ਰੱਜਿਆ ਰਹਿੰਦਾ ਕੰਮ 'ਤੇ ਵੀ ਘੱਟ ਹੀ ਜਾਂਦਾ ਸੀ, ਜੇਕਰ ਜਾਂਦਾ ਵੀ ਤਾਂ ਦਿਨੇ ਹੀ ਪੀ ਲੈਂਦਾ ਸੀ।

ਸਮਾਂ ਲੰਘਦਾ ਗਿਆ… ਉਸਦੇ ਹੱਥਾਂ ਦੀ ਕਲਾ ਬਰਕਰਾਰ ਸੀ ਪਰ ਜਿਆਦਾ ਪੀਣ ਕਾਰਨ ਹੱਥ ਕੰਬਣ ਲੱਗ ਪਏ ਸਨ, ਲੋਕਾਂ ਦੇ ਘਰ ਬਣਾਉਂਦਾ ਬਣਾਉਂਦਾ ਉਹ ਆਪਣਾ ਘਰ ਹੀ ਢਾਹ ਬੈਠਾ ਸੀ, ਵਹੁਟੀ ਦਾ ਅੜਬਪੁਣਾ, ਆਪਣੀ ਜਿੱਦ 'ਤੇ ਸ਼ਰਾਬ..ਇਹ ਤਿੰਨੇ ਉਸਨੂੰ ਅੰਦਰੋਂ ਖੋਖਲਾ ਕਰ ਗਏ।

ਪਿੰਡ ਵਿੱਚ ਕਿਸੇ ਨੇ ਨਵਾਂ ਘਰ ਬਣਾਉਣਾ ਸੀ, ਮੁੰਡੇ ਨਾਲਦੇ ਪਿੰਡੋਂ ਮਿਸਤਰੀ ਬੁਲਾਉਣਾ ਚਾਹੁੰਦੇ ਸੀ,ਪਰ ਬਜ਼ੁਰਗ ਨੇ ਨਾਂਹ ਕਰ ਦਿੱਤੀ ਉਹ ਪਿੰਡ ਵਾਲੇ ਤੋਂ ਹੀ ਕੰਮ ਕਰਵਾਉਣਾ ਚਾਹੁੰਦਾ ਸੀ, ਉਸਨੂੰ ਬੁਲਾਇਆ ਗਿਆ...
ਉਹ ਗਿਆ ਵੀ… ਪਰ ਇਸ ਵਾਰੀ ਉਸਦੀਆਂ ਅੱਖਾਂ ਵਿੱਚ ਉਹ ਚਮਕ ਨਹੀਂ ਸੀ।

ਕੰਮ ਕਰਦੇ ਕਰਦੇ ਦੁਪਹਿਰ ਨੂੰ ਉਹ ਇੱਕ ਖੂੰਜੇ ਵਿੱਚ ਬੈਠ ਗਿਆ, ਕੰਧ ਕੱਢਣ ਲਈ ਬਣਾਏ ਗਾਰੇ ਦਾ ਬੂੱਕ ਭਰਕੇ ਬੋਲਿਆ...“ਘਰ ਤਾਂ ਮੈਂ ਬੜੇ ਬਣਾਏ ਨੇ… ਪਰ ਆਪਣਾ ਨਹੀਂ ਬਣਾ ਸਕਿਆ।

ਸ਼ਾਮ ਤੱਕ ਉਸਨੇ ਘਰ ਦੀ ਨੀਂਹ ਤਾਂ ਖੜੀ ਕਰ ਦਿੱਤੀ ਪਰ ਆਪ ਡਿੱਗ ਪਿਆ, ਫਿਰ ਨਹੀਂ ਉੱਠਿਆ... ਪਿੰਡ ਵਾਲੇ ਕਹਿੰਦੇ ਨੇ ਉਸ ਦਿਨ ਉਹ ਭਾਵੇਂ ਚਲਾ ਗਿਆ ਪਰ ਉਸਦੇ ਬਣਾਏ ਘਰ ਅੱਜ ਵੀ ਖੜੇ ਨੇ...ਹਰ ਇੱਕ ਇੱਟ ਉਸਦੀ ਕਹਾਣੀ ਸੁਣਾਉਂਦੀ ਹੈ… ਕਿ ਕਲਾ ਕਦੇ ਨਹੀਂ ਮਰਦੀ, ਪਰ ਇਨਸਾਨ ਜਦੋਂ ਅੰਦਰੋਂ ਟੁੱਟ ਜਾਵੇ ਤਾਂ ਮਰ ਜਾਂਦਾ ਹੈ। ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ ਸਾਬ ਨੂ

01/04/2026

🌟 'ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ' ਵਾਲਾ ਮਾਡਲ ਆਖਿਰ ਕਿੱਥੇ ਚਲਾ ਗਿਆ ਸੀ? ਇੱਕ ਭਾਵੁਕ ਕਹਾਣੀ 🌟

ਦੋਸਤੋ, 2005 ਤੋਂ ਲੈ ਕੇ 2010 ਤੱਕ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਗਾਣਾ ਹੋਵੇ ਜਿਸ ਵਿੱਚ ਤੁਸੀਂ ਨਵੀ ਭੰਗੂ ਨੂੰ ਨਾ ਦੇਖਿਆ ਹੋਵੇ! "ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਤੈਨੂੰ ਕੀ ਮਿਲਦਾ", ਮਾਸ਼ਾ ਅਲੀ ਦਾ "ਖੰਜਰ", ਜਾਂ "ਬਾਈ ਬਾਈ ਤੇਰੇ ਲਈ ਬੁਲਟ ਲਿਆ ਮੈਂ"... ਨਵੀ ਭੰਗੂ ਉਸ ਦੌਰ ਦਾ ਉਹ ਸੁਪਰਸਟਾਰ ਮਾਡਲ ਸੀ ਜਿਸਦੇ ਬਿਨਾਂ ਗਾਣੇ ਅਧੂਰੇ ਲੱਗਦੇ ਸੀ। ਪਰ ਫਿਰ ਅਚਾਨਕ ਉਹ ਟੀਵੀ ਸਕਰੀਨਾਂ ਤੋਂ ਕਿੱਥੇ ਗਾਇਬ ਹੋ ਗਿਆ?

ਨਵੀ ਦੀ ਕਹਾਣੀ ਬਹੁਤ ਹੀ ਗਰੀਬੀ ਤੇ ਸੰਘਰਸ਼ ਤੋਂ ਸ਼ੁਰੂ ਹੁੰਦੀ ਹੈ। ਉਸਦੇ ਵੱਡੇ ਭਰਾ, ਬਲਜਿੰਦਰ ਭੰਗੂ, ਆਪਣੇ ਪਰਿਵਾਰ ਨੂੰ ਪਾਲਣ ਲਈ ਇੱਕੋ ਸਮੇਂ ਦੋ-ਦੋ ਕੰਮ ਕਰਦੇ ਸੀ। ਉਹ ਦਿਨ ਵਿੱਚ ਪੇਂਟ ਦੀ ਦੁਕਾਨ 'ਤੇ ਲੱਗੇ ਸੀ ਜਿੱਥੋਂ 1200 ਰੁਪਏ ਮਿਲਦੇ ਸੀ, ਤੇ ਰਾਤ ਨੂੰ ਸਰੀਏ ਦੇ ਟਰੱਕ ਲਾਉਂਦੇ ਸੀ ਜਿੱਥੋਂ 500 ਰੁਪਏ ਮਿਲਦੇ ਸੀ। ਨਵੀ ਦੱਸਦੇ ਨੇ ਕਿ ਉਸ 1200 ਰੁਪਏ 'ਚੋਂ ਹੀ ਉਹਨਾਂ ਦਾ ਭਰਾ ਸਕੂਟਰ ਵਿੱਚ ਤੇਲ ਪਵਾ ਕੇ ਨਵੀ ਨੂੰ ਵੱਖ-ਵੱਖ ਡਾਇਰੈਕਟਰਾਂ ਕੋਲ ਲੈ ਕੇ ਜਾਂਦਾ ਸੀ। ਨਵੀ ਭਾਵੁਕ ਹੋ ਕੇ ਕਹਿੰਦੇ ਨੇ, "ਅੱਜ ਮੈਂ ਆਪਣੇ ਭਰਾ ਨੂੰ ਚਾਹੇ 12 ਕਰੋੜ ਵੀ ਦੇ ਦਵਾਂ, ਪਰ ਮੈਂ ਉਸ 1200 ਰੁਪਏ ਦਾ ਕਰਜ਼ ਕਦੇ ਨਹੀਂ ਉਤਾਰ ਸਕਦਾ।" ਆਪਣੀ ਸਾਰੀ ਕਾਮਯਾਬੀ ਦਾ ਕਰੈਡਿਟ ਉਹ ਆਪਣੇ ਵੱਡੇ ਭਰਾ ਨੂੰ ਦਿੰਦੇ ਨੇ।

ਸੰਘਰਸ਼ ਦੇ ਦਿਨਾਂ ਵਿੱਚ ਚੰਡੀਗੜ੍ਹ ਤੇ ਜਲੰਧਰ ਦੇ ਚੱਕਰ ਕੱਟਦਿਆਂ, ਬੱਸਾਂ ਵਿੱਚ ਉਲਟੀਆਂ ਮਾਰਦੇ ਨਵੀ ਨੂੰ ਜਦੋਂ ਪਹਿਲਾ ਗਾਣਾ ਮਿਲਿਆ ਤਾਂ ਉਹਨਾਂ ਨੂੰ ਸਿਰਫ਼ 500 ਰੁਪਏ ਮਿਲੇ ਸੀ। ਉਸ 500 'ਚੋਂ ਨਵੀ ਨੇ 10-10 ਰੁਪਏ ਆਪਣੇ ਘਰ ਦੇ ਹਰ ਜੀਅ (ਮੰਮੀ, ਡੈਡੀ, ਦਾਦਾ-ਦਾਦੀ, ਭੈਣ-ਭਰਾ) ਨੂੰ ਦਿੱਤੇ ਤੇ 100 ਰੁਪਏ ਹਮੇਸ਼ਾ ਲਈ ਆਪਣੇ ਪਰਸ 'ਚ ਸਾਂਭ ਕੇ ਰੱਖ ਲਏ। ਜਦੋਂ "ਪੈਟਰੋਲ ਫੂਕ ਕੇ" ਹਿੱਟ ਹੋਇਆ, ਤਾਂ ਨਵੀ ਨੂੰ 5500 ਰੁਪਏ ਮਿਲੇ ਸੀ। ਬਾਅਦ ਵਿੱਚ ਆਪਣੇ ਪੀਕ ਸਮੇਂ 'ਤੇ ਉਹ ਇੱਕ ਗਾਣੇ ਦਾ 18,000 ਰੁਪਏ ਤੱਕ ਵੀ ਚਾਰਜ ਕਰਨ ਲੱਗ ਪਏ ਸੀ।

ਨਵੀ ਦੱਸਦੇ ਨੇ ਕਿ ਇੱਕ ਵਾਰ ਬੱਬੂ ਮਾਨ ਪਾਜੀ ਨੇ ਉਹਨਾਂ ਨੂੰ ਕਿਹਾ ਸੀ, "ਤੂੰ ਇੱਥੇ ਲਈ ਨਹੀਂ ਬਣਿਆ, ਤੂੰ ਬੰਬੇ ਲਈ ਬਣਿਆ ਹੈਂ"। ਮਾਸ਼ਾ ਅਲੀ ਦਾ ਗਾਣਾ 'ਖੰਜਰ' ਦੇਖ ਕੇ ਬੰਬੇ ਤੋਂ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਤੋਂ ਫੋਨ ਆਇਆ। ਬੰਬੇ ਜਾ ਕੇ ਨਵੀ ਨੇ ਆਪਣੀ ਹਿੰਦੀ 'ਤੇ ਇੰਨੀ ਮਿਹਨਤ ਕੀਤੀ ਕਿ ਰਾਤ ਨੂੰ 1 ਵਜੇ ਉੱਠ ਕੇ ਆਟੋ ਵਾਲਿਆਂ ਤੋਂ ਬਿਹਾਰੀ ਲਹਿਜਾ ਸਿੱਖਿਆ। ਇਸ ਮਿਹਨਤ ਸਦਕਾ ਉਹਨਾਂ ਨੂੰ "ਅੰਮ੍ਰਿਤ ਮੰਥਨ", ਏਕਤਾ ਕਪੂਰ ਦਾ "ਯੇ ਦਿਲ ਸੁਨ ਰਹਾ ਹੈ" (ਬਿਹਾਰੀ ਕਿਰਦਾਰ), ਤੇ "ਸੂਰਿਆਪੁੱਤਰ ਕਰਨ" ਵਿੱਚ 'ਅਰਜੁਨ' ਦਾ ਮੇਨ ਰੋਲ ਮਿਲਿਆ। ਬੰਬੇ ਵਿੱਚ ਉਹਨਾਂ ਨੇ 38-38 ਘੰਟੇ ਲਗਾਤਾਰ ਸ਼ੂਟ ਕੀਤਾ, ਬਿਮਾਰ ਹੋਏ, ਪਰ ਕਦੇ ਹਾਰ ਨਹੀਂ ਮੰਨੀ।

ਬੰਬੇ ਵਿੱਚ ਨੈਸ਼ਨਲ ਟੀਵੀ 'ਤੇ ਸਟਾਰ ਬਣਨ ਤੋਂ ਬਾਅਦ ਵੀ, ਨਵੀ ਦੇ ਦਿਲ ਵਿੱਚ ਪੰਜਾਬ ਵੱਸਦਾ ਸੀ। ਲਾਕਡਾਊਨ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਵਾਪਸ ਆਪਣੀ ਮਿੱਟੀ ਨਾਲ ਜੁੜਨਗੇ। ਅੱਜ ਨਵੀ ਭੰਗੂ ਦੁਬਾਰਾ ਪੰਜਾਬੀ ਇੰਡਸਟਰੀ ਵਿੱਚ ਆ ਗਏ ਨੇ! ਤੁਸੀਂ ਉਹਨਾਂ ਨੂੰ ਚੌਪਾਲ ਦੀ ਵੈੱਬ ਸੀਰੀਜ਼ "ਮੁਰੱਬਾ", "ਦਾਰੋ", "498A", ਤੇ ਆਉਣ ਵਾਲੀ ਫ਼ਿਲਮ "ਡਾਕੂਆਂ ਦਾ ਮੁੰਡਾ 3" ਵਿੱਚ ਦੇਖੋਗੇ।

ਸੱਚੀ ਦੋਸਤੋ, ਨਵੀ ਭੰਗੂ ਦੀ ਕਹਾਣੀ ਦੱਸਦੀ ਹੈ ਕਿ ਜੇ ਇਨਸਾਨ ਮਿਹਨਤ ਕਰੇ ਤੇ ਉਸਦੇ ਸਿਰ 'ਤੇ ਭਰਾ ਦਾ ਹੱਥ ਹੋਵੇ, ਤਾਂ ਉਹ ਮਿੱਟੀ ਤੋਂ ਉੱਠ ਕੇ ਅਸਮਾਨ ਛੂਹ ਸਕਦਾ ਹੈ।

👇 ਤੁਸੀਂ ਨਵੀ ਭੰਗੂ ਨੂੰ ਸਭ ਤੋਂ ਪਹਿਲਾਂ ਕਿਸ ਗਾਣੇ ਵਿੱਚ ਦੇਖਿਆ ਸੀ? ਕਮੈਂਟਸ ਵਿੱਚ ਜ਼ਰੂਰ ਦੱਸਿਓ! ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਮਿਹਨਤੀ ਮੁੰਡੇ ਦੀ ਕਹਾਣੀ ਹਰ ਦਿਲ ਤੱਕ ਪਹੁੰਚ ਸਕੇ! ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ

31/03/2026

ਮੈਂ ਆਪਣੀ ਸੀਟ ਉੱਤੇ ਬੈਠਾ ਸੀ, ਦਿੱਲੀ ਵੱਲ ਉਡਾਣ ਭਰਦਿਆਂ ਲਗਭਗ 6 ਘੰਟਿਆਂ ਦੀ ਯਾਤਰਾ ਸੀ। ਮੈਂ ਸੋਚਿਆ, ਇੱਕ ਵਧੀਆ ਕਿਤਾਬ ਪੜ੍ਹਾਂਗਾ ਅਤੇ ਇੱਕ ਘੰਟਾ ਸੌਂ ਲਵਾਂਗਾ।

ਟੇਕਆਫ ਤੋਂ ਠੀਕ ਪਹਿਲਾਂ, ਲਗਭਗ 5 ਸੈਨਿਕ ਆਏ ਅਤੇ ਮੇਰੇ ਆਲੇ-ਦੁਆਲੇ ਦੀਆਂ ਸੀਟਾਂ ਉੱਤੇ ਬੈਠ ਗਏ। ਮੇਰੇ ਪਿਤਾ ਜੀ ਵੀ ਇੱਕੋ ਫੌਜੀ ਸੰਨ ਇਹ ਵੇਖ ਕੇ ਮੈਨੂੰ ਰੋਚਕ ਲੱਗਿਆ, ਇਸ ਲਈ ਮੈਂ ਬਾਹਰ ਵਾਲੀ ਸੀਟ ਉੱਤੇ ਬੈਠੇ ਇੱਕ ਸੈਨਿਕ ਤੋਂ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ?”

“ਆਗਰਾ, ਸਰਦਾਰ ਜੀ ਉੱਥੇ ਦੋ ਹਫ਼ਤਿਆਂ ਦੀ ਟ੍ਰੇਨਿੰਗ ਹੈ, ਫਿਰ ਸਾਨੂੰ ਇੱਕ ਆਪਰੇਸ਼ਨ ਉੱਤੇ ਭੇਜਿਆ ਜਾਵੇਗਾ,” ਉਸ ਨੇ ਜਵਾਬ ਦਿੱਤਾ।

ਇੱਕ ਘੰਟਾ ਬੀਤ ਗਿਆ। ਇੱਕ ਐਲਾਨ ਹੋਇਆ “ਜਿਹੜੇ ਯਾਤਰੀ ਚਾਹੁੰਦੇ ਹਨ, ਉਨ੍ਹਾਂ ਲਈ ਲੰਚ ਉਪਲਬਧ ਹੈ, ਖਰੀਦਣ ਦੇ ਆਧਾਰ ਉੱਤੇ।”

ਮੈਂ ਸੋਚਿਆ ਅਜੇ ਲੰਬਾ ਸਫ਼ਰ ਬਾਕੀ ਹੈ, ਸ਼ਾਇਦ ਮੈਨੂੰ ਵੀ ਖਾਣਾ ਲੈ ਲੈਣਾ ਚਾਹੀਦਾ ਹੈ। ਜਿਵੇਂ ਹੀ ਮੈਂ ਵਾਲਿਟ ਕੱਢਿਆ, ਮੈਂ ਸੈਨਿਕਾਂ ਦੀ ਗੱਲਬਾਤ ਸੁਣ ਲਈ।

“ਚੱਲੋ, ਅਸੀਂ ਵੀ ਲੰਚ ਲੈ ਲਈਏ?” ਇੱਕ ਨੇ ਕਿਹਾ।

“ਨਹੀਂ ਯਾਰ, ਇੱਥੇ ਬਹੁਤ ਮਹਿੰਗਾ ਹੈ। ਧਰਤੀ ਉੱਤੇ ਉਤਰ ਕੇ ਕਿਸੇ ਢਾਬੇ ਵਿੱਚ ਖਾ ਲਵਾਂਗੇ,” ਦੂਜੇ ਨੇ ਕਿਹਾ।

“ਠੀਕ ਹੈ,” ਪਹਿਲਾ ਬੋਲਿਆ।

ਮੈਂ ਚੁੱਪਚਾਪ ਏਅਰ ਹੋਸਟੈੱਸ ਕੋਲ ਗਿਆ ਅਤੇ ਕਿਹਾ, “ਇਨ੍ਹਾਂ ਸਭ ਨੂੰ ਲੰਚ ਦੇ ਦਿਓ।” ਅਤੇ ਮੈਂ ਉਨ੍ਹਾਂ ਸਭ ਦਾ ਭੁਗਤਾਨ ਕਰ ਦਿੱਤਾ।

ਅੱਧੇ ਘੰਟੇ ਵਿੱਚ ਸਾਰੇ ਸੈਨਿਕਾਂ ਨੂੰ ਉਨ੍ਹਾਂ ਦੇ ਲੰਚ ਬਾਕਸ ਮਿਲ ਗਏ।

ਖਾਣਾ ਖਤਮ ਕਰਨ ਤੋਂ ਬਾਅਦ, ਮੈਂ ਫਲਾਈਟ ਦੇ ਪਿੱਛੇ ਵਾਸ਼ਰੂਮ ਵੱਲ ਗਿਆ। ਪਿੱਛੇ ਵਾਲੀ ਸੀਟ ਤੋਂ ਇੱਕ ਬਜ਼ੁਰਗ ਵਿਅਕਤੀ ਆਏ।

“ਮੈਂ ਸਭ ਕੁਝ ਵੇਖਿਆ। ਤੁਸੀਂ ਤਾਰੀਫ਼ ਦੇ ਯੋਗ ਹੋ,” ਉਨ੍ਹਾਂ ਨੇ ਹੱਥ ਵਧਾਉਂਦਿਆਂ ਕਿਹਾ।
“ਮੈਂ ਵੀ ਇਸ ਪੁੰਨ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ,” ਉਨ੍ਹਾਂ ਨੇ ਚੁੱਪਚਾਪ ₹500 ਮੇਰੇ ਹੱਥ ਵਿੱਚ ਰੱਖ ਦਿੱਤੇ।

ਮੈਂ ਵਾਪਸ ਆਪਣੀ ਸੀਟ ਉੱਤੇ ਆ ਗਿਆ।

ਅੱਧੇ ਘੰਟੇ ਬਾਅਦ, ਵਿਮਾਨ ਦਾ ਪਾਇਲਟ ਮੇਰੀ ਸੀਟ ਤੱਕ ਆਇਆ, ਸੀਟ ਨੰਬਰ ਵੇਖਦਿਆਂ ਹੋਇਆਂ।

“ਮੈਂ ਤੁਹਾਡਾ ਹੱਥ ਮਿਲਾਉਣਾ ਚਾਹੁੰਦਾ ਹਾਂ,” ਉਹ ਮੁਸਕਰਾਇਆ।

ਮੈਂ ਖੜ੍ਹਾ ਹੋ ਗਿਆ। ਉਸ ਨੇ ਹੱਥ ਮਿਲਾਉਂਦਿਆਂ ਕਿਹਾ, “ਮੈਂ ਕਦੀ ਫਾਈਟਰ ਪਾਇਲਟ ਸੀ। ਉਦੋਂ ਕਿਸੇ ਨੇ ਇਸ ਤਰ੍ਹਾਂ ਹੀ ਮੇਰੇ ਲਈ ਭੋਜਨ ਖਰੀਦਿਆ ਸੀ। ਉਹ ਪਿਆਰ ਦਾ ਪ੍ਰਤੀਕ ਸੀ, ਜੋ ਮੈਂ ਕਦੀ ਨਹੀਂ ਭੁੱਲਿਆ। ਤੁਸੀਂ ਉਹੀ ਯਾਦ ਤਾਜ਼ਾ ਕਰ ਦਿੱਤੀ।”

ਸਾਰੇ ਯਾਤਰੀਆਂ ਨੇ ਤਾਲੀਆਂ ਵਜਾਈਆਂ। ਮੈਨੂੰ ਥੋੜ੍ਹੀ ਝਿਜਕ ਹੋਈ। ਮੈਂ ਇਹ ਸਭ ਤਾਰੀਫ਼ ਲਈ ਨਹੀਂ ਕੀਤਾ ਸੀ ਬੱਸ ਇੱਕ ਚੰਗਾ ਕੰਮ ਕੀਤਾ ਸੀ।

ਮੈਂ ਥੋੜ੍ਹਾ ਅੱਗੇ ਵਧਿਆ। ਇੱਕ 18 ਸਾਲ ਦਾ ਨੌਜਵਾਨ ਆਇਆ, ਹੱਥ ਮਿਲਾਇਆ ਅਤੇ ਇੱਕ ਨੋਟ ਮੇਰੀ ਹਥੇਲੀ ਵਿੱਚ ਰੱਖ ਦਿੱਤਾ ਮੈ ਬਹੁਤ ਮਨਾ ਕੀਤਾ ਪਰ ਉਹਨਾਂ ਮੇਰੀ ਇਕ ਨਾਂ ਸੁਣੀ.

ਯਾਤਰਾ ਖਤਮ ਹੋ ਗਈ।

ਜਿਵੇਂ ਹੀ ਮੈਂ ਵਿਮਾਨ ਤੋਂ ਉਤਰਨ ਲਈ ਦਰਵਾਜ਼ੇ ਤੱਕ ਪਹੁੰਚਿਆ, ਇੱਕ ਵਿਅਕਤੀ ਚੁੱਪਚਾਪ ਕੁਝ ਮੇਰੀ ਜੇਬ ਵਿੱਚ ਰੱਖ ਕੇ ਚਲਾ ਗਿਆ ਫਿਰ ਇੱਕ ਨੋਟ।

ਵਿਮਾਨ ਤੋਂ ਬਾਹਰ ਨਿਕਲਦਿਆਂ ਹੀ ਵੇਖਿਆ, ਸਾਰੇ ਸੈਨਿਕ ਇੱਕੱਠੇ ਖੜ੍ਹੇ ਸਨ। ਮੈਂ ਭੱਜਿਆ, ਅਤੇ ਸਾਰੇ ਯਾਤਰੀਆਂ ਵੱਲੋਂ ਦਿੱਤੇ ਗਏ ਨੋਟ ਉਨ੍ਹਾਂ ਨੂੰ ਸੌਂਪ ਦਿੱਤੇ।

“ਇਸ ਨੂੰ ਤੁਸੀਂ ਖਾਣ ਲਈ ਜਾਂ ਕਿਸੇ ਵੀ ਲੋੜ ਵਿੱਚ ਵਰਤ ਲਿਓ ਜਦੋਂ ਤੱਕ ਟ੍ਰੇਨਿੰਗ ਸਾਈਟ ਉੱਤੇ ਨਾ ਪਹੁੰਚ ਜਾਓ। ਜੋ ਅਸੀਂ ਦਿੰਦੇ ਹਾਂ, ਉਹ ਤੁਸੀਂ ਉਸ ਬਲਿਦਾਨ ਦੇ ਅੱਗੇ ਕੁਝ ਵੀ ਨਹੀਂ ਹੈ ਜੋ ਤੁਸੀਂ ਸਾਡੇ ਲਈ ਕਰਦੇ ਹੋ। ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਆਸ਼ੀਰਵਾਦ ਦੇਵੇ,” ਮੈਂ ਨਮੀਆਂ ਅੱਖਾਂ ਨਾਲ ਕਿਹਾ।

ਹੁਣ ਉਹ ਸੈਨਿਕ ਸਿਰਫ਼ ਰੋਟੀ ਨਹੀਂ, ਇੱਕ ਪੂਰੇ ਵਿਮਾਨ ਦਾ ਪਿਆਰ ਨਾਲ ਲੈ ਕੇ ਜਾ ਰਹੇ ਸਨ।

ਮੈਂ ਆਪਣੀ ਗੱਡੀ ਵਿੱਚ ਬੈਠਾ ਅਤੇ ਚੁੱਪਚਾਪ ਅਰਦਾਸ ਕੀਤੀ
“ਹੇ ਵਾਹਿਗੁਰੂ , ਇਨ੍ਹਾਂ ਵੀਰ ਜਵਾਨਾਂ ਦੀ ਰੱਖਿਆ ਕਰਨਾ, ਜੋ ਇਸ ਦੇਸ਼ ਲਈ ਜਾਨ ਦੇਣ ਲਈ ਤਿਆਰ ਰਹਿੰਦੇ ਹਨ।”

ਮੇਰੇ ਪਿਤਾ ਜੀ ਵੀ ਫੌਜ ਵਿੱਚ ਇਕ ਜੰਗ ਵਿੱਚ ਸ਼ਹੀਦ ਹੋਏ ਜਿਥੇ ਬਹੁਤ ਲੋਕ ਫੌਜੀਆਂ ਦਾ ਬਹੁਤ ਸਤਿਕਾਰ ਤੇ ਪਿਆਰ ਕਰਦੇ ਨੇ ਉਥੇ ਅੱਜ ਵੀ ਬਹੁਤ ਸਾਰੇ ਲੋਕ ਇਨ੍ਹਾਂ ਦੀ ਮਹਾਨਤਾ ਨਹੀਂ ਸਮਝਦੇ।

ਚਾਹੇ ਇਸ ਨੂੰ ਸਾਂਝਾ ਕਰੋ ਜਾਂ ਕਾਪੀ ਕਰੋ ਇਹ ਤੁਹਾਡਾ ਫੈਸਲਾ ਹੈ।
ਪਰ ਜਦੋਂ ਵੀ ਇਸ ਨੂੰ ਪੜ੍ਹੋ, ਅੱਖਾਂ ਨਮ ਹੋ ਜਾਂਦੀਆਂ ਹਨ। ਸੋਹੀ ਸਾਬ ਦੇ ਪੇਜ ਨਾਲ ਜੁੜ ਰਹੋ ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ

Photos from sohi saab 's post 29/03/2026

ਅਮਰੀਕਾ ਦੀਆਂ ਸੜਕਾਂ ਸਿਰਫ਼ ਗੁੱਸੇ ਨਹੀਂ, ਉੱਬਲ ਰਹੀਆਂ ਨੇ। ਲੱਖਾਂ ਲੋਕ 'ਨੋ ਕਿੰਗਸ' ਦੇ ਨਾਅਰੇ ਲਾਉਂਦੇ ਆਪਣੇ ਹੀ ਆਗੂ ਟਰੰਪ ਖਿਲਾਫ ਹੋ ਗਏ ਹਨ। ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਹੈ ਕਿ ਜਦੋਂ ਇੱਕ ਆਦਮੀ ਆਪਣੇ ਆਪ ਨੂੰ ਦੇਸ਼ ਤੋਂ ਵੱਡਾ ਸਮਝਣ ਲੱਗ ਪਏ ਤਾਂ ਜਮਹੂਰਿਅਤ ਖਤਰੇ ‘ਚ ਆ ਜਾਂਦੀ ਹੈ।

ਇਹ ਪ੍ਰਦਰਸ਼ਨ ਮਹਿਜ ਪ੍ਰਦਰਸ਼ਨ ਨਹੀਂ, ਇੱਕ ਚੇਤਾਵਨੀ ਹਨ। ਤੁਸੀਂ ਦੇਸ਼-ਭਗਤੀ ਦੇ ਨਾਂ 'ਤੇ ਲੋਕਾਂ ਨੂੰ ਹਰ ਵਾਰ ਮੂਰਖ ਨਹੀਂ ਬਣਾ ਸਕਦੇ।

ਜੰਗ ਕੋਈ ਫਿਲਮ ਨਹੀਂ ਹੁੰਦੀ। ਇਹ ਮੀਡੀਆ ਦੀ ਹੈਡਲਾਈਨ ਨਹੀਂ ਹੁੰਦੀ। ਇਹ ਲੋਕਾਂ ਦੇ ਘਰ ਤੋੜਦੀ ਹੈ। ਮਾਵਾਂ ਦੇ ਪੁੱਤ ਖੋ ਲੈਂਦੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਡਰ ਦੇ ਵਾਰਸ ਬਣਾ ਜਾਂਦੀ ਹੈ।

ਅੱਜ ਅਮਰੀਕਾ ਦੇ ਲੋਕ ਸੜਕਾਂ ‘ਤੇ ਲਹਿ ਕੇ ਚੀਕ ਰਹੇ ਹਨ, “ਸਾਡੇ ਨਾਮ ‘ਤੇ ਖੂਨ ਨਾ ਵਗਾਓ। ਸਾਨੂੰ ਜੰਗ ਨਹੀਂ, ਰੋਟੀ-ਰੋਜ਼ੀ ਚਾਹੀਦੀ ਹੈ।"

ਹੁਣ ਟਰੰਪ ਤੇ ਉਸ ਵਰਗੇ ਕੁਰਸੀਆਂ ਤੇ ਬੈਠੇ ਸਾਰੇ ਤਾਨਾਸ਼ਾਹਾਂ ਅਤੇ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ, "ਕੀ ਦੇਸ਼ ਲੋਕਾਂ ਨਾਲ ਬਣਦਾ ਹੈ ਜਾਂ ਇਕ ਬੰਦੇ ਦੇ ਫ਼ੈਸਲਿਆਂ ਨਾਲ?"

ਜੇ ਸੱਤਾ ਸੁਣਦੀ ਨਹੀਂ ਤਾਂ ਸੜਕਾਂ ਬੋਲਦੀਆਂ ਨੇ। ਤੇ ਜਦੋਂ ਸੜਕਾਂ ਬੋਲਣ ਲੱਗਣ ਤਾਂ ਸਿਰਫ਼ ਇਤਿਹਾਸ ਨਹੀਂ, ਸਿੰਘਾਸਨ ਵੀ ਹਿੱਲਦੇ ਨੇ। ਕੋਈ ਸ਼ੱਕ ਨਹੀਂ, ਟਰੰਪ ਦਾ ਸਿੰਘਾਸਨ ਹਿੱਲ ਰਿਹਾ ਹੈ।

ਉਮੀਦ ਹੈ, ਹੋਰ ਵੀ ਦੇਸ਼ਾਂ ਦੇ ਹਿੱਲਣਗੇ। ਲਾਈਕ ਕੂਮੈਂਟ ਤੇ ਸ਼ੇਅਰ ਜਰੂਰ ਕਰੋ ਸੋਹੀ

22/03/2026

ਬਹੁਤ ਦਿਲ ਦੁਖਿਆ
ਇਕ ਖਬਰ ਸੁਣ ਕੇ
ਸ਼ੋਕ ਸੰਦੇਸ਼
ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਪੰਜੇਟਾ ਦੀ ਸਰਪੰਚ ਬੀਬੀ ਗੁਰਪ੍ਰੀਤ ਕੌਰ ਜੀ, ਜੋ ਕਿ ਜਸਵਿੰਦਰ ਸਿੰਘ ਪੰਜੇਟਾ ਜੀ ਦੀ ਧਰਮਪਤਨੀ ਸਨ, ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੁੱਖਦਾਈ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।
ਉਨ੍ਹਾਂ ਦੀ ਅੰਤਿਮ ਸੰਸਕਾਰ ਰਸਮ ਅੱਜ ਪਿੰਡ ਪੰਜੇਟਾ ਵਿਖੇ ਸ਼ਾਮ 2:00 ਵਜੇ ਹੋਵੇਂਗੀ। 22 Marsh 2026
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ।

19/03/2026

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਗੱਲਾਂ ਧਿਆਨ ਨਾਲ ਸੁਣਣ ਵਾਲੀਆਂ

19/03/2026

ਜਿਹੜੇ ਹਿਸਾਬ ਨਾਲ ਬੋਲੀ ਆ, ਥੋਡਾ ਵਕਤ ਕਿੱਥੇ ਆਓਣਾ,, ਥੋਡੇ ਸੁਪਰੀਮੋ ਇੱਕ ਵੀਡਿਉ ਚ ਆਪ ਮੁਹਾਰੇ ਹੋਏ ਬੋਲ ਰਹੇ ਹਨ ਕਿ ਸਾਡੇ ਰਾਜ ਚ ਬਿਜਲੀ ਦੀਆਂ ਕੁੰਡੀਆਂ ਲਾ ਲਓ ਕੋਈ ਚੱਕਰ ਨਹੀਂ, ਹੋਰ ਬੜਾ ਕੁਝ ਬੋਲ ਗਏ, ਥੋਡਾ ਲੀਡਰ ਗਜ ਗਜ ਲੰਬੀਆਂ ਮੁੱਛਾਂ ਨੂੰ ਦੇ ਦੇ ਵਟੇ ਆਪਣੀਆਂ ਅੱਖਾਂ ਚ ਮਾਰਨ ਵੱਲ ਨੂੰ ਤੁਰ ਪਿਆ, ਥੋਡਾ ਇਹ ਲੀਡਰ ਬੋਲਣ ਤੇ ਅਕਲ ਆਲੀ ਸੁਚ ਬੰਦ ਕਰ ਬੈਠਾ, ਥੋਡੇ ਲੋਕਲ ਲੀਡਰ ਬੋਲਣ ਦੀ ਤਮੀਜ਼ ਭੁੱਲ ਬੈਠੇ ਹਨ। ਤੁਹਾਡੇ ਬਤਮੀਜ ਲਹਿਜ਼ੇ ਨੂੰ ਪੰਜਾਬੀ ਅਵਾਮ ਨੋਟ ਕਰ ਰਿਹਾ, ਤੁਸੀਂ ਜਿਹੜੇ ਰਾਜ ਆਉਣ ਦੇ ਸੁਪਨੇ ਦੇਖ ਰਹੇ ਓ, ਉਹ ਸਿਰਫ ਥੋਡੀ ਬੋਲੀ ਕਰਕੇ ਹੀ ਥੋਨੂੰ ਰਾਹੋਂ ਕੁਰਾਹੇ ਪਾਉਣ ਲਈ ਕਾਫੀ ਹੈ।
ਸੋਹੀ ਸਾਬ ਪਟਿਆਲੇ ਤੋਂ

Want your business to be the top-listed Beauty Salon in Patiala?
Click here to claim your Sponsored Listing.

Category

Website

Address

Manjal Kala
Patiala
147001